The Master’s Health - RSSB Satsangs & Essays

The Master’s Health

All saints have some karma to go through in this world, for without karma there can be no physical body; but mostly it is the portions of the karmas of their disciples that they take on themselves. They help their disciples in many ways; physical ways, mental ways, spiritual ways. Sometimes we think they are suffering. They are not suffering. They are helping us; they are sharing. Some of their karmas may be their own also, but they are not affected by those karmas. They can pay them in a second. Karmas do not pull them. They have to have karma in order to live in this world, just as everybody has to have some karma to live in this world. Because karmas are under them, they control karma; they are not victims of the karma. When a saint comes into this world, he must have a mother and a father. He has to live, he has to work. Nothing can be done without karma. But he is not a slave of the karmas. He can refuse to take on or he may share the karmas of his disciples or others because saints are very soft-hearted, kind-hearted and always like to help. They even help people at the expense of their own bodies.

Saints do not try to break the rules of this creation, but accept all the laws that govern it. Their body is in need of as much sleep, rest and comfort as that of any other man. They feel hunger and thirst and are liable to bodily ills. But they do not suffer in the body when illness comes, as they live in the will of the Lord and they are always in tune with the infinite.

The difference between the karmas of the Master and those of an ordinary person is that the ordinary person is a slave to his karmas and follows his destiny wherever it takes him. The Masters are not slave to their karmas. Karmas are the masters of ordinary men, whereas the saints or Masters have complete control over their karmas.

Extracts from Spiritual Perspectives, Volume I, and Quest for Light

सतगुरु की सेहत

सभी संत-महात्माओं को इस दुनिया में कुछ कर्म भोगने पड़ते हैं क्योंकि बिना कर्मों के मनुष्य जामा नहीं मिलता। लेकिन संतों के ज़्यादातर कर्म उनके शिष्यों के कर्मों का हिस्सा होते हैं जो वे अपने ऊपर ले लेते हैं। वे कई तरह से — शारीरिक, मानसिक और रूहानी तौर पर अपने शिष्यों की मदद करते हैं। कई बार हमें लगता है कि संत कष्ट भोग रहे हैं। वे कष्ट नहीं भोग रहे होते। वे हमारी मदद कर रहे होते हैं, वे हमारा दु:ख साँझाकर रहे होते हैं। कुछ कर्म उनके अपने भी हो सकते हैं, लेकिन उन कर्मों का उन पर असर नहीं होता। वे एक पल में उनका भुगतान कर सकते हैं। कर्म उनको खींच नहीं सकते। इस दुनिया में रहने के लिए हर एक के लिए कर्मों का होना ज़रूरी है, उसी तरह उनके लिए भी कर्मों का होना ज़रूरी है। क्योंकि कर्म उनके वश में होते हैं, वे कर्मों को क़ाबू में रखते हैं; वे कर्मों के ग़ुलाम नहीं होते। जब कोई संत-महात्मा दुनिया में आता है तो ज़रूरी है कि उसके माता-पिता होंगे; उसे ज़िंदगी जीनी है, कामकाज करना है। कर्मों के बिना कुछ भी नहीं हो सकता। लेकिन वे कर्मों के ग़ुलाम नहीं होते। वे दूसरों के कर्म उठाने से इनकार भी कर सकते हैं या अपने शिष्यों या दूसरे लोगों के कर्म अपने ऊपर ले भी सकते हैं, क्योंकि वे बहुत नरम और उदार दिल होते हैं और हमेशा मदद करना चाहते हैं। वे अपने शरीर पर कष्ट लेकर दूसरों की मदद करते हैं।

संत-महात्मा सृष्टि के उसूलों को नहीं तोड़ते, बल्कि उन सभी क़ायदे-क़ानूनों का पालन करते हैं जो सृष्टि को चलाते हैं। उनके शरीर को नींद, आराम और सुख की उसी तरह ज़रूरत पड़ती है, जैसे किसी दूसरे इनसान को। उन्हें भूख-प्यास लगती है, उनके शरीर को बीमारियाँ लगती हैं। लेकिन जब बीमारी आती है तो उनका शरीर कष्ट नहीं भोगता, क्योंकि वे मालिक के भाणे में रहते हैं और हमेशा उससे जुड़े रहते हैं।

सतगुरु के कर्मों में और आम इनसान के कर्मों में इतना ही फ़र्क है कि आम इनसान कर्मों का ग़ुलाम है, इसलिए उसकी क़िस्मत उसे जहाँ ले जाती है वह वहाँ जाता है; सतगुरु कर्मों के अधीन नहीं होते। कर्म आम आदमी पर हुकूमत चलाते हैं, जबकि संतों या सतगुरुओं का अपने कर्मों पर पूरा वश होता है।

संत संवाद, भाग 1 और प्रकाश की खोज से उद्धरित

ਸਤਿਗੁਰੂ ਦੀ ਸਿਹਤ

ਸਭ ਸੰਤਾਂ ਨੂੰ ਇਸ ਸੰਸਾਰ ਵਿਚ ਕੁਝ ਨਾ ਕੁਝ ਕਰਮਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਕਿਉਂਕਿ ਕਰਮਾਂ ਤੋਂ ਬਿਨਾਂ ਨਾ ਸਰੀਰ ਮਿਲ ਸਕਦਾ ਹੈ ਅਤੇ ਨਾ ਹੀ ਕਾਇਮ ਰਹਿ ਸਕਦਾ ਹੈ। ਪਰ ਆਮ ਤੌਰ ’ਤੇ ਸੰਤਾਂ ਦੇ ਕਰਮਾਂ ਦਾ ਬਹੁਤਾ ਹਿੱਸਾ ਉਨ੍ਹਾਂ ਦੁਆਰਾ ਆਪਣੇ ਉੱਤੇ ਲਏ ਆਪਣੇ ਸ਼ਿਸ਼ਾਂ ਦੇ ਕਰਮਾਂ ਦਾ ਹੁੰਦਾ ਹੈ। ਉਹ ਆਪਣੇ ਸ਼ਿਸ਼ਾਂ ਦੀ ਕਈ ਤਰ੍ਹਾਂ ਸਹਾਇਤਾ ਕਰਦੇ ਹਨ, ਜਿਸ ਵਿਚ ਸਰੀਰਿਕ, ਮਾਨਸਿਕ ਅਤੇ ਆਤਮਿਕ, ਤਿੰਨੇ ਤਰ੍ਹਾਂ ਦੀ ਸਹਾਇਤਾ ਸ਼ਾਮਲ ਹੈ। ਕਈ ਵਾਰ ਸਾਨੂੰ ਮਹਿਸੂਸ ਹੁੰਦਾ ਹੈ ਕਿ ਸੰਤ ਦੁੱਖ ਭੋਗ ਰਹੇ ਹਨ, ਪਰ ਅਸਲ ਵਿਚ ਉਹ ਦੁਖੀ ਨਹੀਂ ਹੁੰਦੇ। ਉਹ ਸਾਡੀ ਸਹਾਇਤਾ ਕਰ ਰਹੇ ਹੁੰਦੇ ਹਨ, ਸਾਡੇ ਦੁੱਖ ਵੰਡਾ ਰਹੇ ਹੁੰਦੇ ਹਨ। ਉਨ੍ਹਾਂ ਦੇ ਕੁਝ ਕਰਮ ਆਪਣੇ ਵੀ ਹੋ ਸਕਦੇ ਹਨ, ਪਰ ਉਨ੍ਹਾਂ ਉੱਤੇ ਕਰਮਾਂ ਦਾ ਕੋਈ ਅਸਰ ਨਹੀਂ ਪੈਂਦਾ। ਉਹ ਪਲ-ਭਰ ਵਿਚ ਸਭ ਕਰਮਾਂ ਦਾ ਹਿਸਾਬ ਸਾਫ਼ ਕਰ ਸਕਦੇ ਹਨ। ਕਰਮ ਉਨ੍ਹਾਂ ਨੂੰ ਸੰਸਾਰ ਵੱਲ ਵਾਪਸ ਖਿੱਚ ਕੇ ਨਹੀਂ ਲਿਆ ਸਕਦੇ। ਜਿਸ ਤਰ੍ਹਾਂ ਸੰਸਾਰ ਵਿਚ ਰਹਿਣ ਲਈ ਬਾਕੀ ਸਭ ਲੋਕਾਂ ਦੇ ਕਰਮ ਹੁੰਦੇ ਹਨ, ਉਸੇ ਤਰ੍ਹਾਂ ਸੰਤਾਂ ਨੂੰ ਦੁਨੀਆ ਵਿਚ ਰਹਿਣ ਲਈ ਕੁਝ ਕਰਮ ਲੈਣੇ ਪੈਂਦੇ ਹਨ। ਕਰਮ ਉਨ੍ਹਾਂ ਦੇ ਅਧੀਨ ਹੁੰਦੇ ਹਨ, ਉਹ ਕਰਮਾਂ ਦੇ ਮਾਲਕ ਅਤੇ ਹਾਕਮ ਹੁੰਦੇ ਹਨ, ਉਹ ਕਰਮਾਂ ਦੇ ਅਧੀਨ ਨਹੀਂ ਹੁੰਦੇ। ਦੁਨੀਆ ਵਿਚ ਜਨਮ ਲੈਣ ਲਈ ਹਰ ਸੰਤ ਦੇ ਮਾਤਾ-ਪਿਤਾ ਹੋਣੇ ਜ਼ਰੂਰੀ ਹਨ। ਹਰ ਸੰਤ ਨੂੰ ਏਥੇ ਰਹਿਣ ਲਈ ਕੁਝ ਕੰਮ-ਧੰਦਾ ਅਪਣਾਉਣਾ ਪੈਂਦਾ ਹੈ। ਬਿਨਾਂ ਕਰਮਾਂ ਦੇ ਕੁਝ ਵੀ ਨਹੀਂ ਹੋ ਸਕਦਾ। ਪਰ ਸੰਤ ਕਰਮਾਂ ਦੇ ਗ਼ੁਲਾਮ ਨਹੀਂ ਹੁੰਦੇ। ਉਹ ਨਾ ਚਾਹੁਣ ਤਾਂ ਆਪਣੇ ਸ਼ਿਸ਼ਾਂ ਜਾਂ ਦੂਸਰੇ ਲੋਕਾਂ ਦੇ ਕਰਮ ਆਪਣੇ ਉੱਪਰ ਨਹੀਂ ਲੈਂਦੇ, ਚਾਹੁਣ ਤਾਂ ਲੈ ਲੈਂਦੇ ਹਨ ਕਿਉਂਕਿ ਉਹ ਬਹੁਤ ਰਹਿਮ-ਦਿਲ, ਕੋਮਲ-ਚਿੱਤ ਹੁੰਦੇ ਹਨ ਅਤੇ ਹਮੇਸ਼ਾ ਦੂਸਰਿਆਂ ਦੀ ਮਦਦ ਕਰਦੇ ਹਨ। ਉਹ ਆਪਣੇ ਸਰੀਰ ਉੱਤੇ ਕਰਮ ਲੈ ਕੇ ਵੀ ਦੂਸਰਿਆਂ ਦੀ ਮਦਦ ਕਰਦੇ ਹਨ।

ਸੰਤ ਇਸ ਸ੍ਰਿਸ਼ਟੀ ਦੇ ਨਿਯਮਾਂ ਨੂੰ ਤੋੜਨ ਦਾ ਜਤਨ ਨਹੀਂ ਕਰਦੇ, ਪਰ ਸ੍ਰਿਸ਼ਟੀ ਨੂੰ ਚਲਾਉਣ ਵਾਲੇ ਸਾਰੇ ਕਨੂੰਨਾਂ ਨੂੰ ਸਵੀਕਾਰ ਕਰਦੇ ਹਨ। ਉਨ੍ਹਾਂ ਦੇ ਸਰੀਰ ਨੂੰ ਓਨੀ ਹੀ ਨੀਂਦ, ਅਰਾਮ ਅਤੇ ਸੁਖ ਦੀ ਲੋੜ ਹੁੰਦੀ ਹੈ ਜਿੰਨੀ ਹੋਰ ਕਿਸੇ ਇਨਸਾਨ ਨੂੰ। ਉਨ੍ਹਾਂ ਨੂੰ ਵੀ ਭੁੱਖ-ਪਿਆਸ ਲੱਗਦੀ ਹੈ ਅਤੇ ਉਨ੍ਹਾਂ ਦੇ ਸਰੀਰ ਉੱਤੇ ਵੀ ਬਿਮਾਰੀ ਅਸਰ ਕਰਦੀ ਹੈ। ਪਰ ਜਦੋਂ ਬਿਮਾਰੀ ਆਉਂਦੀ ਹੈ ਤਾਂ ਉਹ ਸਰੀਰਕ ਕਸ਼ਟ ਵਿਚੋਂ ਦੀ ਨਹੀਂ ਗੁਜ਼ਰਦੇ ਕਿਉਂਕਿ ਉਹ ਪਰਮਾਤਮਾ ਦੇ ਭਾਣੇ ਵਿਚ ਰਹਿੰਦੇ ਹਨ ਅਤੇ ਉਹ ਹਮੇਸ਼ਾ ਉਸ ਅਸੀਮ, ਅਨੰਤ ਨਾਲ ਇਕ-ਸੁਰ ਹੁੰਦੇ ਹਨ।

ਸਤਿਗੁਰੂ ਅਤੇ ਆਮ ਇਨਸਾਨਾਂ ਦੇ ਕਰਮਾਂ ਵਿਚ ਇਹ ਅੰਤਰ ਹੁੰਦਾ ਹੈ ਕਿ ਆਮ ਇਨਸਾਨ ਆਪਣੇ ਕਰਮਾਂ ਦਾ ਗ਼ੁਲਾਮ ਹੁੰਦਾ ਹੈ ਅਤੇ ਜਿੱਥੇ ਵੀ ਪ੍ਰਾਲਬਧ ਉਸ ਨੂੰ ਲਿਜਾਂਦੀ ਹੈ ਉਹ ਉਸ ਦੇ ਪਿੱਛੇ ਚੱਲਦਾ ਹੈ। ਸਤਿਗੁਰੂ ਆਪਣੇ ਕਰਮਾਂ ਦੇ ਗ਼ੁਲਾਮ ਨਹੀਂ ਹੁੰਦੇ। ਕਰਮ ਆਮ ਇਨਸਾਨ ਦੇ ਹਾਕਮ ਜਾਂ ਮਾਲਕ ਹੁੰਦੇ ਹਨ, ਜਦੋਂ ਕਿ ਸੰਤ ਜਨ ਜਾਂ ਸਤਿਗੁਰੂ ਦਾ ਆਪਣੇ ਕਰਮਾਂ ਉੱਤੇ ਪੂਰਨ ਨਿਯੰਤਰਣ ਹੁੰਦਾ ਹੈ।

ਸੰਤ ਸੰਵਾਦ ਭਾਗ ਪਹਿਲਾ ਅਤੇ ਪ੍ਰਕਾਸ਼ ਦੀ ਖੋਜ ਵਿਚੋਂ ਸਾਰਾਂਸ਼