ਨਾਮ-ਦਾਨ ਅਤੇ ਡੇਰੇ ਵਿਖੇ ਰਿਹਾਇਸ਼ ਪ੍ਰਾਪਤ ਕਰਨ ਦੇ ਯੋਗ ਐਨ ਆਰ ਆਈਜ਼ ਲਈ ਜ਼ਰੂਰੀ ਜਾਣਕਾਰੀ। - RSSB

ਨਾਮ-ਦਾਨ ਅਤੇ ਡੇਰੇ ਵਿਖੇ ਰਿਹਾਇਸ਼ ਪ੍ਰਾਪਤ ਕਰਨ ਦੇ ਯੋਗ ਐਨ ਆਰ ਆਈਜ਼ ਲਈ ਜ਼ਰੂਰੀ ਜਾਣਕਾਰੀ।

ਸਤਿਗੁਰੂ ਨੇ ਦਇਆ ਕਰ ਕੇ ਉਨ੍ਹਾਂ ਐਨ. ਆਰ. ਆਈਜ਼ ਲਈ ਜਿਹੜੇ ਨਾਮ-ਦਾਨ ਲਈ ਅਰਜ਼ੀ ਦੇਣੀ ਚਾਹੁੰਦੇ ਹਨ ਡੇਰਾ ਖੋਲ੍ਹ ਦਿੱਤਾ ਹੈ। ਇਹ ਸੱਦਾ ਸਿਰਫ਼ ਉਨ੍ਹਾਂ ਲਈ ਹੈ ਜਿਹੜੇ ਨਾਮ-ਦਾਨ ਦੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਅਤੇ ਨਾਮਦਾਨ ਪ੍ਰਾਪਤ ਕਰਨਾ ਚਾਹੁੰਦੇ ਹਨ। ਇਸ ਵੇਲੇ ਐਨ ਆਰ ਆਈ ਸੰਗਤ ਦੇ ਕਿਸੇ ਦੂਸਰੇ ਮੈਂਬਰ ਨੂੰ ਸੱਦਾ ਨਹੀਂ ਦਿੱਤਾ ਜਾ ਰਿਹਾ। ਕਿਰਪਾ ਕਰ ਕੇ ਹੇਠ ਦਿੱਤੀਆਂ ਸੰਖੇਪ ਤਫ਼ਸੀਲਾਂ ਦੇਖ ਲਵੋ।

ਡੇਰੇ ਵਿਖੇ ਰਿਹਾਇਸ਼ ਸਮੇਤ ਪੂਰੀ ਜਾਣਕਾਰੀ ਲਈ ਆਪਣੇ ਸਥਾਨਕ ਸੰਗਤ ਸੈਕਟਰੀ ਜਾਂ ਨਿਰਧਾਰਤ ਸੇਵਾਦਾਰ ਜਾਂ ਆਪਣੇ ਐਨ ਆਰ ਆਈ ਕੋਆਰਡੀਨੇਟਰ ਨਾਲ ਗੱਲ-ਬਾਤ ਕਰੋ।

ਯਾਤਰਾ ਸੰਬੰਧੀ ਟਿੱਪਣੀ: ਕੋਵਿਡ ਕਾਰਨ ਇਕ ਮੁਲਕ ਤੋਂ ਦੂਸਰੇ ਮੁਲਕ ਤੱਕ ਸਫ਼ਰ ਕਰਨ ਉੱਤੇ ਕਈ ਕਿਸਮ ਦੀਆਂ ਪਾਬੁੰਧ਼ੀਆਂ ਹਨ ਜੋ ਹਰ ਮੁਲਕ ਵਿਚ ਭਿੰਨ-ਭਿੰਨ ਹੋ ਸਕਦੀਆਂ ਹਨ। ਭਾਰਤ ਨਾ ਹੀ ਯਾਤਰੀਆਂ ਲਈ ਸੈਲਾਨੀ ਵੀਜ਼ੇ ਦੇ ਰਿਹਾ ਹੈ ਅਤੇ ਨਾ ਹੀ ਇਹ ਵੀਜ਼ੇ ਸਵੀਕਾਰ ਕਰ ਰਿਹਾ ਹੈ। ਕਈ ਦੇਸ਼ਾਂ ਨੇ ਭਾਰਤ ਤੋਂ ਵਾਪਸ ਜਾਣ ਵਾਲੇ ਲੋਕਾਂ ਸੰਬੰਧੀ ਕੁਆਰਨਟਾਈਨ (Quarantine) ਦੀਆਂ ਅਨੇਕ ਸ਼ਰਤਾਂ ਲਾਗੂ ਕੀਤੀਆਂ ਹੋਈਆਂ ਹਨ। ਕਿਰਪਾ ਕਰ ਕੇ ਆਪਣੀ ਯਾਤਰਾ ਸੰਬੰਧੀ ਬੁਕਿੰਗ (booking) ਕਰਨ ਤੋਂ ਪਹਿਲੋਂ ਆਪਣੇ ਦੇਸ਼ ਤੋਂ ਯਾਤਰਾ ਲਈ ਲਾਈਆਂ ਗਈਆਂ ਇਨ੍ਹਾਂ ਸਾਰੀਆਂ ਪਾਬੰਦੀਆਂ ਅਤੇ ਹਿਦਾਇਤਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਲਵੋ।

ਡੇਰੇ ਵਿਖੇ ਨਾਮ-ਦਾਨ ਪ੍ਰਾਪਤ ਕਰਨ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨ ਲਈ ਦਿਸ਼ਾ-ਨਿਰਦੇਸ਼:

 1. ਸਿਰਫ਼ ਉਨ੍ਹਾਂ ਐਨ ਆਰ ਆਈਜ਼ ਨੂੰ ਹੀ ਡੇਰੇ ਆਉਣ ਦੀ ਇਜਾਜ਼ਤ ਹੈ ਜਿਹੜੇ ਖ਼ੁਦ ਨਾਮ-ਦਾਨ ਪ੍ਰਾਪਤ ਕਰਨਾ ਚਾਹੁੰਦੇ ਹਨ ਅਤੇ ਜਿਹੜੇ ਡੇਰੇ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਨਾਮ-ਦਾਨ ਪ੍ਰਾਪਤ ਕਰਨ ਲਈ ਸਭ ਸ਼ਰਤਾਂ ਪੂਰੀਆਂ ਕਰਦੇ ਹਨ।
 2. ਡੇਰਾ ਆਮ ਸੰਗਤ ਲਈ ਨਹੀਂ ਖੋਲ੍ਹਿਆ ਗਿਆ। ਸਿਰਫ਼ ਨਾਮ-ਦਾਨ ਦੇ ਚਾਹਵਾਨਾਂ ਨੂੰ ਹੀ ਡੇਰੇ ਆਉਣ ਦੀ ਆਗਿਆ ਹੈ। ਇਸ ਵਾਰ ਪਰਵਾਰ ਦੇ ਦੂਸਰੇ ਮੈਂਬਰਾਂ, ਦੋਸਤਾਂ ਜਾਂ ਸੰਗਤ ਦੇ ਮੈਂਬਰਾਂ ਨੂੰ ਸੱਦਾ ਨਹੀਂ ਦਿੱਤਾ ਗਿਆ।
 3. ਜਿਹੜੇ ਐਨ ਆਰ ਆਈ ਨਾਮ-ਦਾਨ ਪ੍ਰਾਪਤ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਡੇਰੇ ਦੇ ਅਕੋਮੋਡੇਸ਼ਨ ਦੇ ਆਮ ਨਿਰਦੇਸ਼ਾਂ ਅਨੁਸਾਰ ਆਪਣੇ ਦੇਸ਼ ਦੇ ਐਨ ਆਰ ਆਈ ਕੋਆਰਡੀਨੇਟਰ ਨੂੰ ਡੇਰੇ ਵਿਚ ਅਕੋਮੋਡੇਸ਼ਨ ਲਈ ਅਗਾਊਂ ਅਰਜ਼ੀ ਦੇਣੀ ਚਾਹੀਦੀ ਹੈ। ਜੋ ਲੋਕ ਬਗ਼ੈਰ ਇਜਾਜ਼ਤ ਲੈਣ ਦੇ ਸਿੱਧੇ ਡੇਰੇ ਪਹੁੰਚ ਜਾਣਗੇ ਉਨ੍ਹਾਂ ਨੂੰ ਡੇਰੇ ਵਿਖੇ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।
 4. ਜੋ ਲੋਕ ਡੇਰੇ ਵਿਚ ਘਰ ਦੇ ਅਲਾਟੀ ਰਿਸ਼ਤੇਦਾਰ ਦੇ ਘਰ ਵਿਚ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪਹਿਲੋਂ ਆਪਣੇ ਦੇਸ਼ ਦੇ ਐਨ ਆਰ ਆਈ ਅਕੋਮੋਡੇਸ਼ਨ ਕੋਆਰਡੀਨੇਟਰ ਤੋਂ ਵਿਸਤਾਰ-ਪੂਰਵਕ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਕਿ ਉਹ ਡੇਰੇ ਦੇ ਕਿਸੇ ਅਲਾਟੀ ਦੇ ਘਰ ਵਿਚ ਠਹਿਰਨ ਲਈ ਕਿਵੇਂ ਇਜਾਜ਼ਤ ਲੈ ਸਕਦੇ ਹਨ।
 5. ਜਿਹੜੇ ਐਨ ਆਰ ਆਈਜ਼ ਨੇ ਰਿਹਾਇਸ਼ ਲਈ ਰਜ਼ਿਸਟ੍ਰੇਸ਼ਨ ਕਰਵਾ ਲਈ ਹੈ ਅਤੇ ਜਿਨ੍ਹਾਂ ਨੂੰ ਰਿਜ਼ਰਵੇਸ਼ਨ ਐਡਵਾਈਸ (Reservation Advice) ਮਿਲ ਗਈ ਹੈ, ਉਨ੍ਹਾਂ ਨੂੰ ਡੇਰੇ ਪਹੁੰਚਣ ਤੇ ਡੇਰਾ ਅਕੋਮੋਡੇਸ਼ਨ ਡਿਪਾਰਟਮੈਂਟ ਨੂੰ ਸੂਚਨਾ ਦੇਣੀ ਚਾਹੀਦੀ ਹੈ ਅਤੇ ਆਪਣੀ ਰਿਜ਼ਰਵੇਸ਼ਨ ਐਡਵਾਈਸ ਦੀ ਇਕ ਕਾਪੀ ਅਕੋਮੋਡੇਸ਼ਨ ਡਿਪਾਰਟਮੈਂਟ ਨੂੰ ਪੇਸ਼ ਕਰਨੀ ਪਵੇਗੀ।
 6. ਨਾਮ-ਦਾਨ ਪ੍ਰਾਪਤ ਕਰਨ ਲਈ ਐਨ. ਆਰ. ਆਈ ਦੀ ਉਮਰ ਘੱਟੋ-ਘੱਟ 22 ਸਾਲ ਹੋਣੀ ਚਾਹੀਦੀ ਹੈ ਪਰ ਨਾਮ-ਦਾਨ ਲਈ ਬੇਨਤੀ ਕਰਨ ਵਾਲੀਆਂ ਬੀਬੀਆਂ ਲਈ ਭਾਰਤ ਵਿਚ ਨਾਮ-ਦਾਨ ਲਈ ਨਿਰਧਾਰਤ ਉਮਰ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਨਾ ਕਰਨਾ ਜ਼ਰੂਰੀ ਹੈ। (ਦੇਖੋ ਹੇਠਾਂ ਦਿੱਤੇ ਜਾ ਰਹੇ ਦਿਸ਼ਾ-ਨਿਰਦੇਸ਼)

  ਭਾਰਤ ਵਿਚ ਭਾਰਤੀ ਮੂਲ ਦੇ ਬਿਨੇਕਾਰ ਵਾਸਤੇ ਨਾਮ-ਦਾਨ ਲਈ ਜ਼ਰੂਰੀ ਸ਼ਰਤਾਂ
  ਭਾਈ:

  • ਭਾਈ ਦੀ ਉਮਰ 22 ਸਾਲ ਜ਼ਰੂਰ ਹੋਣੀ ਚਾਹੀਦੀ ਹੈ।
  • ਕੁਆਰੇ ਭਾਈ ਕਿਸੇ ਨੌਕਰੀ ਜਾਂ ਕਾਰੋਬਾਰ ਵਿਚ ਹੋਣ ਜਾਂ ਵਿਦਿਆਰਥੀ।
  ਬੀਬੀਆਂ:
  • ਸ਼ਾਦੀ-ਸ਼ੁਦਾ ਅਤੇ ਜੇ ਪਤੀ ਨੂੰ ਨਾਮ-ਦਾਨ ਮਿਲ ਚੁੱਕਾ ਹੋਵੇ ਤਾਂ ਉਮਰ 22 ਸਾਲ ਹੋਣੀ ਚਾਹੀਦੀ ਹੈ। ।
  • ਵਿਆਹੀ ਹੋਵੇ ਪਰ ਉਸ ਦੇ ਪਤੀ ਨੂੰ ਨਾਮ ਨਾ ਮਿਲਿਆ ਹੋਵੇ ਤਾਂ ਉਮਰ 25 ਸਾਲ ਹੋਣੀ ਚਾਹੀਦੀ ਹੈ।
  • ਬੀਬੀ ਕੁਆਰੀ ਹੋਵੇ ਪਰ ਸ੍ਵੈ-ਨਿਰਭਰ ਹੋਵੇ ਤਾਂ ਉਮਰ 25 ਸਾਲ ਹੋਣੀ ਚਾਹੀਦੀ ਹੈ।
  • ਬੀਬੀ ਕੁਆਰੀ ਹੋਵੇ ਅਤੇ ਕਿਸੇ ਦੂਸਰੇ ਉੱਤੇ ਨਿਰਭਰ ਹੋਵੇ ਤਾਂ ਉਮਰ 27 ਸਾਲ ਹੋਣੀ ਚਾਹੀਦੀ ਹੈ।

 7. ਡੇਰੇ ਆਉਣ ਵਾਲੇ ਐਨ ਆਰ ਆਈ ਨੂੰ ਪੂਰੀ ਵੈਕਸੀਨੇਸ਼ਨ ਲੱਗੀ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਕੋਲ ਵੈਕਸੀਨੇਸ਼ਨ ਦਾ ਪਰਮਾਣਿਕ ਸਰਟੀਫ਼ੀਕੇਟ ਹੋਣਾ ਚਾਹੀਦਾ ਹੈ। ਰਿਹਾਇਸ਼ ਲਈ ਦਿੱਤੇ ਜਾਣ ਵਾਲੇ ਬੇਨਤੀ ਪੱਤਰ ਦੇ ਨਾਲ ਵੈਕਸੀਨੇਸ਼ਨ ਲੱਗੀ ਹੋਣ ਦੇ ਸਰਟੀਫ਼ੀਕੇਟ ਦੀ ਇਕ ਕਾਪੀ ਲਾਈ ਜਾਣੀ ਚਾਹੀਦੀ ਹੈ। ਕਿਰਪਾ ਕਰ ਕੇ ਵੈਕਸੀਨੇਸ਼ਨ ਦੇ ਪਰਮਾਣਿਕ ਸਰਟੀਫ਼ੀਕੇਟ ਦੀ ਇਕ ਕਾਪੀ ਡੇਰੇ ਨਾਲ ਲੈ ਕੇ ਆਵੋ ਅਤੇ ਜਦੋਂ ਡੇਰੇ ਵਿਖੇ ਰਿਹਾਇਸ਼ ਲਈ ਰਜਿਸਟ੍ਰੇਸ਼ਨ ਕਰਵਾਉਣੀ ਹੋਵੇ ਤਾਂ ਉਹ ਕਾਪੀ ਪੇਸ਼ ਕਰੋ।
 8. ਡੇਰੇ ਪਹੁੰਚਣ ਤੋਂ ਪਹਿਲੋਂ 72 ਘੰਟੇ ਦੇ ਅੰਦਰ ਅੰਦਰ RT-PCR ਦੀ ਨੈਗੇਟਿਵ ਰਿਪੋਰਟ ਪ੍ਰਾਪਤ ਕਰਨਾ ਜ਼ਰੂਰੀ ਹੈ ਅਤੇ ਡੇਰੇ ਪਹੁੰਚਣ ਤੇ ਇਹ ਰਿਪੋਰਟ ਪੇਸ਼ ਕਰਨੀ ਜ਼ਰੂਰੀ ਹੈ।
 9. ਹਰ ਐਨ. ਆਰ. ਆਈ ਨੂੰ ਡੇਰੇ ਪਹੁੰਚਣ ਦੇ ਦਿਨ ਤੋਂ ਵੱਧ ਤੋਂ ਵੱਧ 15 ਦਿਨ ਡੇਰੇ ਰਹਿਣ ਦੀ ਇਜਾਜ਼ਤ ਹੈ। ਨਾ ਹੀ ਪਹਿਲੋਂ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਨਾ ਹੀ ਡੇਰੇ ਰਹਿਣ ਦੀ ਇਜਾਜ਼ਤ ਵਿਚ ਵਾਧਾ ਕੀਤਾ ਜਾਵੇਗਾ।
 10. ਜਿਹੜੇ ਐਨ ਆਰ ਆਈਜ਼ ਡੇਰੇ ਵਿਖੇ ਨਾਮ-ਦਾਨ ਪ੍ਰਾਪਤ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਮੰਗਲਵਾਰ, 26 ਅਕਤੂਬਰ ਵਾਲੇ ਦਿਨ ਅਕੋਮੋਡੇਸ਼ਨ ਖੁੱਲ੍ਹ ਜਾਵੇਗਾ (ਇਸ ਤੋਂ ਪਹਿਲੋਂ ਨਹੀਂ) ਅਤੇ ਡੇਰੇ ਆਉਣ ਵਾਲੇ ਯਾਤਰੀਆਂ ਨੂੰ ਆਪਣੇ ਡੇਰੇ ਪਹੁੰਚਣ ਦੇ 15 ਦਿਨਾਂ ਵਿਚ ਡੇਰੇ ਤੋਂ ਜਾਣਾ ਜ਼ਰੂਰੀ ਹੈ
 11. ਕਿਸੇ ਵੀ ਐਨ ਆਰ ਆਈ ਨੂੰ ਸ਼ੁਕਰਵਾਰ, 29 ਅਕਬੂਤਰ ਤੋਂ ਪਿੱਛੋਂ ਨਹੀਂ ਆਉਣਾ ਚਾਹੀਦਾ ਤਾਂ ਜੋ ਉਸ ਨੂੰ ਨਾਮ-ਦਾਨ ਦੀ ਰਜਿਸਟ੍ਰੇਸ਼ਨ ਲਈ ਸਮਾਂ ਮਿਲ ਜਾਵੇ।
 12. ਐਨ ਆਰ ਆਈਜ਼ ਲਈ ਨਾਮ-ਦਾਨ ਦੀ ਰਜਿਸਟ੍ਰੇਸ਼ਨ ਦੀਆਂ ਤਿਥੀਆਂ ਸ਼ਨਿਚਰਵਾਰ ਅਤੇ ਐਤਵਾਰ, 30 ਅਤੇ 31 ਅਕਤੂਬਰ 2021 ਨੂੰ ਹਨ।
 13. ਨਾਮਦਾਨ ਦੀ ਬਖ਼ਸ਼ਿਸ਼ ਰਜਿਸਟ੍ਰੇਸ਼ਨ ਮੁਕੰਮਲ ਹੋ ਜਾਣ ਦੇ ਅਗਲੇ ਦਿਨ ਹੋਵੇਗੀ।
 14. ਐਨ ਆਰ ਆਈਜ਼ ਨੂੰ ਇਕ ਵਾਰ ਡੇਰੇ ਪਹੁੰਚ ਜਾਣ ਤੋਂ ਬਾਅਦ ਕਿਸੇ ਵੀ ਕਾਰਨ ਡੇਰੇ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
 15. ਡੇਰੇ ਵਿਖੇ ਰਿਹਾਇਸ਼ ਦੇ ਦੌਰਾਨ ਹਰ ਸਮੇਂ ਚਿਹਰੇ ਉੱਤੇ ਮਾਸਕ (Mask) ਪਾ ਕੇ ਰੱਖਣਾ ਜ਼ਰੂਰੀ ਹੈ।

ਡਾਉਨਲੋਡ ਪੀਡੀਐਫ